Punjabi

ਨਵੰਬਰ 2008 ਵਿਚ, ਵੈਨਕੂਵਰ ਦੇ ਲੋਕਾਂ ਨੇ ਗਰੈਗਰ ਰੌਬਰਟਸਨ ਨੂੰ ਆਪਣਾ ਨਵਾਂ ਮੇਅਰ ਚੁਣਿਆ। ਉਹ ਸਾਲ 2015 ਤੱਕ ਵੈਨਕੂਵਰ ਸ਼ਹਿਰ ਵਿਚ ਸਟਰੀਟਾਂ `ਤੇ ਬੇਘਰਪੁਣੇ ਨੂੰ ਖਤਮ ਕਰਨ ਅਤੇ ਵੈਨਕੂਵਰ ਨੂੰ ਦੁਨੀਆਂ ਭਰ ਵਿਚ ਸਭ ਤੋਂ ਹਰਿਆਵਲਾ ਸ਼ਹਿਰ ਬਣਾਉਣ ਦੇ ਪਲੇਟਫਾਰਮ `ਤੇ ਚੁਣਿਆ ਗਿਆ ਸੀ।

ਮੇਅਰ ਰੌਬਰਟਸਨ ਦੀ ਲੀਡਰਸ਼ਿਪ ਅਧੀਨ, ਵੈਨਕੂਵਰ ਨੇ ਜ਼ਿਆਦਾ ਕਾਇਮ ਰਹਿਣ ਯੋਗ ਬਣਨ ਲਈ ਫੁਰਤੀ ਨਾਲ ਕਾਰਵਾਈ ਕੀਤੀ ਹੈ ਅਤੇ ਅਜਿਹਾ ਸ਼ਹਿਰ ਦੇ ਬਾਈਸਾਇਕਲ ਇਨਫਰਾਸਟਰੱਕਚਰ (ਢਾਂਚੇ) ਲਈ ਬੱਜਟ ਨੂੰ ਦੁੱਗਣਾ ਕਰਕੇ, ਨਵੀਂਆਂ ਇਮਾਰਤਾਂ ਲਈ ਬਿਜਲਈ ਗੱਡੀਆਂ ਦੀ ਚਾਰਜਿੰਗ ਲਈ ਉੱਤਰੀ ਅਮਰੀਕਾ ਵਿਚ ਸਭ ਤੋਂ ਉੱਚੇ ਮਿਆਰ ਤਹਿ ਕਰਕੇ ਅਤੇ ਲੇਨਵੇਅ ਘਰਾਂ ਨੂੰ ਮਨਜ਼ੂਰੀ ਦੇ ਕੇ ਕੀਤਾ ਹੈ। ਚੁਣੇ ਜਾਣ ਤੋਂ ਲੈ ਕੇ, ਵੈਨਕੂਵਰ ਸਿਟੀ ਕੌਂਸਲ ਨੇ ਸ਼ਹਿਰ ਭਰ ਵਿਚ ਹਰਮਨਪਿਆਰੇ ‘ਕਾਰ-ਮੁਕਤ ਦਿਨ’ ਸ਼ੁਰੂ ਕੀਤੇ ਹਨ, ਪੈਡੀਕੈਬ ਲਾਇਸੰਸਾਂ ਦੀ ਗਿਣਤੀ ਦੁੱਗਣੀ ਕੀਤੀ ਹੈ, ਹੋਰ ਕਮਿਉਨਟੀ ਗਾਰਡਨ ਪਲਾਟ ਬਣਾਏ ਹਨ, ਅਤੇ ਬੁਰਾਰਡ ਸਟਰੀਟ ਬਰਿੱਜ ਉੱਪਰ ਸਾਈਕਲਾਂ ਲਈ ਸੁਰੱਖਿਅਤ ਲੇਨਾਂ ਬਣਾਈਆਂ ਹਨ।

ਦਫਤਰ ਵਿਚ ਆਪਣੇ ਪਹਿਲੇ ਦਿਨ ਹੀ, ਮੇਅਰ ਰੌਬਰਟਸਨ ਨੇ ਬੇਘਰਪੁਣੇ ਬਾਰੇ ਤੇਜ਼ੀ ਨਾਲ ਕਦਮ ਚੁੱਕਿਆ ਅਤੇ ਮੇਅਰ ਦੀ ਹੋਮਲੈੱਸ ਐਮਰਜੰਸੀ ਐਕਸ਼ਨ ਟੀਮ (ਹੀਟ) ਸਥਾਪਤ ਕੀਤੀ। ਹੀਟ ਨੇ ਤੇਜ਼ੀ ਨਾਲ ਘੱਟ ਰੁਕਾਵਟਾਂ ਵਾਲੇ ਪੰਜ ਸ਼ੈਲਟਰ ਖੋਲ੍ਹੇ ਜੋ ਕਿ ਫੌਰਨ ਪੂਰੇ ਭਰ ਗਏ, ਅਤੇ ਤਕਰੀਬਨ 500 ਲੋਕਾਂ ਨੂੰ ਸੌਣ ਲਈ ਇਕ ਸੁਰੱਖਿਅਤ ਅਤੇ ਮਹਿਫੂਜ਼ ਥਾਂ ਮਿਲੀ। ਮੇਅਰ ਨੇ ਉਦੋਂ ਤੋਂ ਲੈ ਕੇ, ਸ਼ਹਿਰ ਭਰ ਵਿਚ ਸਮਾਜਿਕ ਰਿਹਾਇਸ਼ਾਂ ਲਈ ਸੂਬਾਈ ਸਰਕਾਰ ਤੋਂ 170 ਮਿਲੀਅਨ ਡਾਲਰਾਂ ਤੋਂ ਵੀ ਜ਼ਿਆਦਾ ਦੇ ਨਵੇਂ ਫੰਡ ਹਾਸਲ ਕੀਤੇ ਹਨ।

ਮੇਅਰ ਰੌਬਰਟਸਨ, ਵੈਨਕੂਵਰ ਦੇ ਭਵਿੱਖ ਨੂੰ ਜਾਰੀ ਰਹਿਣ ਯੋਗ ਅਤੇ ਖੁਸ਼ਹਾਲ ਬਣਾਉਣ ਲਈ ਵਚਨਬੱਧ ਹੈ। ਰਾਜਨੀਤੀ ਵਿਚ ਦਾਖਲ ਹੋਣ ਤੋਂ ਪਹਿਲਾਂ, ਗਰੈਗਰ ਨੇ ਹੈਪੀ ਪਲੈਨਟ ਦੀ ਸਹਿ-ਸਥਾਪਨਾ ਕੀਤੀ ਅਤੇ ਵੈਨਕੂਵਰ ਆਧਾਰਿਤ ਕੰਪਨੀ ਨੂੰ 10 ਸਾਲਾਂ ਵਿਚ 50 ਮੁਲਾਜ਼ਮਾਂ ਵਾਲੀ ਸਮਾਜਿਕ ਤੌਰ `ਤੇ ਜ਼ਿੰਮੇਵਾਰ ਕੰਪਨੀ ਬਣਾ ਦਿੱਤਾ। ਹੈਪੀ ਪਲੈਨਿਟ ਔਰਗੈਨਿਕ ਜੂਸ ਬਣਾਉਂਦੀ ਹੈ, ਸਿਹਤ ਅਤੇ ਖੁਰਾਕੀ ਤੱਤਾਂ ਨੂੰ ਉਤਸ਼ਾਹ ਦਿੰਦੀ ਹੈ ਅਤੇ ਕਾਮਯਾਬ ਉੱਦਮੀ ਅਤੇ ਕਮਿਉਨਟੀ ਲੀਡਰ ਵਜੋਂ ਉਸ ਦੀਆਂ ਪ੍ਰਾਪਤੀਆਂ ਲਈ, ਗਰੈਗਰ ਨੂੰ ਸਾਲ 2004 ਵਿਚ ਗਲੋਬ ਐਂਡ ਮੇਲ ਵਲੋਂ ਕੈਨੇਡਾ ਦਾ “ਟੌਪ 40 ਅੰਡਰ 40” ਘੋਸ਼ਿਤ ਕੀਤਾ ਗਿਆ।

Sunset_Community_Centre_01Sunset_Community_Centre_02

~ Mayor Robertson visits The Seniors Group at Sunset Community Centre on February 24, 2011.

ਸਾਲ 2005 ਵਿਚ, ਗਰੈਗਰ ਵੈਨਕੂਵਰ-ਫੇਅਰਵਿਊ ਤੋਂ ਸੂਬਾਈ ਵਿਧਾਨ ਸਭਾ ਲਈ ਮੈਂਬਰ ਚੁਣਿਆ ਗਿਆ ਅਤੇ ਅਡਵਾਂਸਡ ਐਜੂਕੇਸ਼ਨ ਅਤੇ ਸਮਾਲ ਬਿਜ਼ਨਸ ਐਂਡ ਰੈਵੇਨਿਊ ਲਈ ਵਿਰੋਧੀ ਧਿਰ ਦੇ ਕ੍ਰਿਟਿਕ (ਆਲੋਚਕ) ਵਜੋਂ ਸੇਵਾ ਕੀਤੀ। ਐੱਮ ਐੱਲ ਏ ਵਜੋਂ, ਗਰੈਗਰ ਨੇ ਕਿਰਾਏ ਲਈ ਵਾਰਾ ਖਾਣ ਯੋਗ ਰਿਹਾਇਸਾਂ ਦੀ ਹਿਫਾਜ਼ਤ ਲਈ ਕਾਮਯਾਬ ਮੁਹਿੰਮ ਚਲਾਈ, ਬੀ ਸੀ ਭਰ ਵਿਚ ਕੈਂਸਰਜਨਕ ਅਤੇ ਜ਼ਹਿਰੀਲੇ ਪਦਾਰਥਾਂ ਨੂੰ ਨਿਯਮਬੱਧ ਕਰਨ ਲਈ ਲੜਾਈ ਲੜੀ, ਅਤੇ ਕੈਨੇਡਾ ਲਾਈਨ ਦੀ ਉਸਾਰੀ ਤੋਂ ਪ੍ਰਭਾਵਤ ਛੋਟੇ ਕਾਰੋਬਾਰਾਂ ਦੀ ਹਿਮਾਇਤ ਕੀਤੀ।

ਗਰੈਗਰ ਅਤੇ ਉਸ ਦੀ ਪਤਨੀ ਐਮੀ ਦੇ ਚਾਰ ਬੱਚੇ ਹਨ – ਟੇਰਾ, ਸੈਚਲ, ਜਿਨਾਗ ਅਤੇ ਜੋਹਾਨਾ – ਅਤੇ ਉਹ ਡਗਲਸ ਪਾਰਕ ਦੇ ਗੁਆਂਢ ਵਿਚ ਰਹਿੰਦੇ ਹਨ। ਉਹ ਸਾਈਕਲ ਚਲਾਉਣ ਦਾ ਸ਼ੁਕੀਨ ਹੈ, ਸਮਰਪਿਤ ਕਾਨੌਕਸ ਫੈਨ ਹੈ ਅਤੇ ਸੌਕਰ ਖੇਡਣਾ ਪਸੰਦ ਕਰਦਾ ਹੈ।

2010 ਗੇਮਾਂ ਬਾਰੇ ਛੋਟਾ ਲੇਖ

2010 ਓਲੰਪਿਕ ਅਤੇ ਪੈਰਾਲੰਪਿਕ ਸਰਦੀਆਂ ਦੀਆਂ ਗੇਮਾਂ (http://olympichostcity.vancouver.ca/ ਨਾਲ ਲਿੰਕ) ਵੈਨਕੂਵਰ ਵਿਚ ਆ ਰਹੀਆਂ ਹਨ। 2010 ਓਲੰਪਿਕ ਸਰਦੀਆਂ ਦੀਆਂ ਗੇਮਾਂ ਦਾ ਤਜਰਬਾ, ਵੈਨਕੂਵਰ ਲਈ ਕਿਸੇ ਵੀ ਹੋਰ ਤਜਰਬੇ ਨਾਲੋਂ ਵੱਖਰਾ ਹੋਵੇਗਾ ਜਦੋਂ ਅਸੀਂ ਦੁਨੀਆਂ ਦੇ ਸਰਦੀਆਂ ਦੀਆਂ ਗੇਮਾਂ ਦੇ ਸਭ ਤੋਂ ਵੱਡੇ ਅਥਲੀਟਾਂ ਦੇ ਮੀਜ਼ਬਾਨ ਬਣਾਂਗੇ। 5000 ਤੋਂ ਵੀ ਜ਼ਿਆਦਾ ਅਥਲੀਟਾਂ ਅਤੇ ਅਧਿਕਾਰੀਆਂ, 10000 ਮੀਡੀਏ ਦੇ ਮੈਂਬਰਾਂ, 14000 ਵਾਲੰਟੀਅਰਾਂ ਅਤੇ 2.3 ਮਿਲੀਅਨ ਦਰਸ਼ਕਾਂ ਨਾਲ, ਵੈਨਕੂਵਰ ਦੁਨੀਆਂ ਭਰ ਵਿਚ ਧਿਆਨ ਦਾ ਕੇਂਦਰ ਬਣੇਗਾ ਜਦੋਂ ਅਸੀਂ ਸ਼ਹਿਰ ਦੇ ਇਤਿਹਾਸ ਵਿਚ ਸਭ ਤੋਂ ਵੱਡਾ ਪ੍ਰੋਗਰਾਮ ਕਰਾਂਵਾਂਗੇ।

ਜਨਵਰੀ ਤੋਂ ਲੈ ਕੇ ਮਾਰਚ ਤੱਕ, ਵੈਨਕੂਵਰ ਜੋਸ਼ ਨਾਲ ਭਰਪੂਰ ਹੋਵੇਗਾ, ਹਰ ਦਿਨ ਸਾਰੀਆਂ ਉਮਰਾਂ ਦੇ ਲੋਕਾਂ ਲਈ ਪ੍ਰੋਗਰਾਮਾਂ ਨਾਲ ਭਰਿਆ।

ਇਹ 2010 ਓਲੰਪਿਕ ਟੌਰਚ ਰੀਲੇਅ ਨਾਲ ਸ਼ੁਰੂ ਹੁੰਦਾ ਹੈ
[http://olympichostcity.vancouver.ca/cityhighlights/aboutvancouver/2010hostcity/olympic-torch-relay.htm ਨਾਲ ਲਿੰਕ] ਜਿਹੜੀ ਕਿ ਇਸ ਵੇਲੇ ਕੈਨੇਡਾ ਭਰ ਵਿਚ ਜਾ ਰਹੀ ਹੈ ਅਤੇ ਵੈਨਕੂਵਰ ਵਿਚ 11 ਫਰਵਰੀ, 2010 ਨੂੰ ਸ਼ੁਰੂਆਤੀ ਰਸਮਾਂ ਤੋਂ ਇਕ ਰਾਤ ਪਹਿਲਾਂ ਪਹੁੰਚੇਗੀ।

ਸਾਡੇ ਡਾਉਨਟਾਊਨ ਲਾਇਵਸਿਟੀ ਸਥਾਨਾਂ ਵਿਖੇ [http://olympichostcity.vancouver.ca/events/livecity/ ਨਾਲ ਲਿੰਕ] ਰਾਤਾਂ ਨੂੰ ਸ਼ੋਅ ਹੋਣਗੇ ਜਿਸ ਵਿਚ ਕੈਨੇਡਾ ਅਤੇ ਦੁਨੀਆਂ ਭਰ ਦੇ ਆਰਟਿਸਟਾਂ ਵਲੋਂ ਮੁਫਤ ਸ਼ੋਅ ਪੇਸ਼ ਕੀਤੇ ਜਾਣਗੇ ਅਤੇ ਗੇਮਾਂ ਦੇ ਸਾਰੇ ਐਕਸ਼ਨ ਫੜਨ ਲਈ ਵੱਡੀਆਂ ਸਕਰੀਨਾਂ ਲੱਗੀਆਂ ਹੋਣਗੀਆਂ।

ਵੈਨਕੂਵਰ ਹਾਊਸ
http://olympichostcity.vancouver.ca/cityhighlights/lookofthecity/vancouver-house.htm ਲਾਇਵਸਿਟੀ ਯੇਲਟਾਊਨ ਵਿਚ ਸਥਿਤ, ਵੈਨਕੂਵਰ ਦੇ ਸਭ ਤੋਂ ਵਧੀਆ ਸਥਾਨਕ ਕਾਰੋਬਾਰਾਂ ਅਤੇ ਬਿਨਾਂ ਮੁਨਾਫੇ ਤੋਂ ਕੰਮ ਕਰਨ ਵਾਲੀਆਂ ਸੰਸਥਾਵਾਂ ਦਾ ਪ੍ਰਦਰਸ਼ਨ ਕਰੇਗਾ ਅਤੇ ਇਸ ਵਿਚ ਨਵੇਂ ਮੀਡੀਏ, ਹਰਿਆਵਲੀ ਟੈਕਨੋਲੋਜੀ ਤੋਂ ਲੈ ਕੇ ਕ੍ਰਿਏਟਿਵ ਸੈਕਟਰ ਤੱਕ ਹਰ ਚੀਜ਼ ਸ਼ਾਮਲ ਹੋਵੇਗੀ।

ਡਾਉਨਟਾਊਨ ਦੀਆਂ ਕੁਝ ਸਭ ਤੋਂ ਜ਼ਿਆਦਾ ਹਰਮਨਪਿਆਰੀਆਂ ਸਟਰੀਟਾਂ `ਤੇ ਅਸੀਂ ਤੁਰਨ ਵਾਲਿਆਂ ਲਈ ਲਾਂਘੇ ਬਣਾਵਾਂਗੇ। ਓਲੰਪਿਕ ਲਾਈਨ http://olympichostcity.vancouver.ca/gettingaround/publictransit/olympicline.htm ਇਕ ਮੁਫਤ ਆਧੁਨਿਕ ਸਟਰੀਟਕਾਰ ਸਰਵਿਸ, ਗਰੈਨਵਿਲ ਆਈਲੈਂਡ ਅਤੇ ਓਲੰਪਿਕ ਪਿੰਡ ਵਿਚਕਾਰ ਚੱਲੇਗੀ (ਹੋਸਟ ਸਿਟੀ ਪੇਜ ਨਾਲ ਲਿੰਕ)। ਗੇਮਾਂ ਦੇਖਣ ਲਈ ਸ਼ਹਿਰ ਭਰ ਦੇ ਕਮਿਉਨਟੀ ਸੈਂਟਰ ਵੀ ਸਕਰੀਨਾਂ ਲਾਉਣਗੇ। ਅਤੇ ਅਸੀਂ ਵੈਨਕੂਵਰ ਭਰ ਵਿਚਲੇ ਰੈਸਟੋਰੈਂਟਾਂ ਦੇ ਪੈਟੀਓ ਦੇ ਸਮੇਂ ਵਧਾਏ ਹਨ ਤਾਂ ਜੋ ਤੁਸੀਂ ਓਲੰਪਿਕ ਜਾਂ ਪੈਰਾਲੰਪਿਕ ਗੇਮ ਦੇਖਣ ਤੋਂ ਬਾਅਦ ਸ਼ਹਿਰ ਦੇ ਖਾਣਿਆਂ ਅਤੇ ਤਾਕਤ ਦਾ ਆਨੰਦ ਮਾਣ ਸਕੋ।

2010 ਦੀਆਂ ਗੇਮਾਂ, ਇਕ ਸਭ ਤੋਂ ਵੱਡੀ ਪਾਰਟੀ ਹੋਵੇਗੀ ਜਿਹੜੀ ਵੈਨਕੂਵਰ ਨੇ ਪਹਿਲਾਂ ਕਦੇ ਨਹੀਂ ਦੇਖੀ ਅਤੇ ਸਾਨੂੰ ਤੁਹਾਡੇ ਨਾਲ ਰਲ ਕੇ ਜਸ਼ਨ ਮਨਾਉਣ ਦੀ ਤਾਂਘ ਨਾਲ ਉਡੀਕ ਹੈ!

ਬੇਘਰਪੁਣਾ

ਬੇਘਰਪੁਣਾ (ਹੋਮਲੈੱਸਨੈੱਸ) ਸਭ ਤੋਂ ਵੱਡੀਆਂ ਚੁਣੌਤੀਆਂ ਵਿੱਚੋਂ ਇਕ ਹੈ ਜਿਨ੍ਹਾਂ ਦਾ ਸਾਹਮਣਾ ਸਾਨੂੰ ਵੈਨਕੂਵਰ ਵਿਚ ਕਰਨਾ ਪੈ ਰਿਹਾ ਹੈ। ਸੈਂਕੜੇ ਲੋਕੀਂ ਸਾਡੀਆਂ ਸਟਰੀਟਾਂ ਉੱਪਰ ਸੌਂ ਰਹੇ ਹਨ – ਅੰਦਾਜ਼ਨ 1600 ਲੋਕ ਬੇਘਰੇ ਹਨ, ਜੋ ਪਾਰਕਾਂ ਵਿਚ, ਦਰਾਂ ਵਿਚ ਅਤੇ ਵੀਹੀਆਂ ਵਿਚ ਸੌਂਦੇ ਹਨ। ਇਹ ਪਰੇਸ਼ਾਨ ਕਰਨ ਵਾਲੀ ਗੱਲ ਹੈ ਕਿ ਇੰਨੇ ਹਮਦਰਦੀਪੂਰਨ, ਇੰਨੀ ਦੌਲਤ ਵਾਲੇ, ਅਤੇ ਇੰਨੀ ਜੁਗਤ ਵਾਲੇ ਸ਼ਹਿਰ ਵਿਚ ਸੈਂਕੜੇ ਲੋਕਾਂ ਨੂੰ ਭਿਆਨਕ ਹਾਲਤਾਂ ਵਿਚ ਰਹਿਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।

ਇਸ ਸਮੱਸਿਆ ਦਾ ਹੱਲ ਕਰਨਾ ਕੋਈ ਸੌਖੀ ਚੁਣੌਤੀ ਨਹੀਂ ਹੈ। ਬਹੁਤ ਸਾਰੇ ਬੇਘਰੇ ਲੋਕਾਂ ਨੂੰ ਦਿਮਾਗੀ ਬੀਮਾਰੀ ਜਾਂ ਨਸ਼ਿਆਂ ਦੀ ਆਦਤ ਦੇ ਮਸਲਿਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਅਤੇ ਉਨ੍ਹਾਂ ਨੂੰ ਆਪਣੀਆਂ ਜ਼ਿੰਦਗੀਆਂ ਵਿਚ ਸਰੀਰਕ ਅਤੇ ਜਜ਼ਬਾਤੀ ਬੁਰੇ ਵਰਤਾਉ ਦਾ ਤਜਰਬਾ ਹੋਇਆ ਹੈ। ਬੇਘਰਪੁਣਾ ਸਾਡੇ ਸਾਰੇ ਸ਼ਹਿਰ ਵਿਚ ਲੋਕਾਂ ਅਤੇ ਆਂਢ-ਗੁਆਂਢਾਂ `ਤੇ ਅਸਰ ਪਾਉਂਦਾ ਹੈ।

ਸਿਟੀ ਹਾਲ ਵਿਖੇ, ਅਸੀਂ ਵੈਨਕੂਵਰ ਵਿਚ ਸਾਲ 2015 ਤੱਕ ਸਟਰੀਟਾਂ ਉਪਰਲੇ ਬੇਘਰਪੁਣੇ ਨੂੰ ਖਤਮ ਕਰਨ ਦਾ ਟੀਚਾ ਤਹਿ ਕੀਤਾ ਹੈ। ਸਟਰੀਟ ਉੱਪਰ ਰਹਿੰਦੇ ਕਿਸੇ ਵਿਅਕਤੀ ਨੂੰ ਜਦੋਂ ਰਹਿਣ ਲਈ ਸੁਰੱਖਿਅਤ ਅਤੇ ਮਹਿਫੂਜ਼ ਥਾਂ ਪ੍ਰਦਾਨ ਕੀਤੀ ਜਾਂਦੀ ਹੈ ਤਾਂ ਇਸ ਦਾ ਫਾਇਦਾ ਹਰ ਇਕ ਨੂੰ ਹੁੰਦਾ ਹੈ।

ਅਗਲੇ ਕੁਝ ਸਾਲਾਂ ਦੌਰਾਨ, ਹਜ਼ਾਰਾਂ ਨਵੇਂ ਰਿਹਾਇਸ਼ੀ ਯੂਨਿਟ ਬਣਾਏ ਜਾਣੇ ਹਨ (http://vancouver.ca/commsvcs/housing/homelessness.htm ਨਾਲ ਲਿੰਕ)। ਸੂਬਾਈ ਸਰਕਾਰ ਦੀ ਭਾਈਵਾਲੀ ਨਾਲ, ਅਸੀਂ ਵੈਨਕੂਵਰ ਭਰ ਵਿਚ ਸਮਾਜਿਕ ਰਿਹਾਇਸ਼ਾਂ ਦੀਆਂ 14 ਨਵੀਂਆਂ ਥਾਂਵਾਂ `ਤੇ ਉਸਾਰੀਆਂ ਕਰਨ ਦਾ ਇਕਰਾਰਨਾਮਾ ਕੀਤਾ ਹੈ। ਅਸੀਂ ਵੈਨਕੂਵਰ ਦੀ ਸਭ ਤੋਂ ਪੁਰਾਣੀ ਸਮਾਜਿਕ ਰਿਹਾਇਸ਼ਾਂ ਦੀ ਥਾਂ, ਲਿਟਲ ਮਾਉਨਟੇਨ ਵਿਖੇ ਰਲਵੀਂ-ਮਿਲਵੀਂ ਵਰਤੋਂ ਵਾਲਾ ਆਂਢ-ਗੁਆਂਢ ਤਿਆਰ ਕਰ ਰਹੇ ਹਾਂ ਅਤੇ ਨਵੀਂਆਂ ਸਮਾਜਿਕ ਰਿਹਾਇਸ਼ਾਂ ਦੀ ਉਸਾਰੀ ਨੂੰ ਤੇਜ਼ ਕਰ ਰਹੇ ਹਾਂ।

2010 ਦੀ ਬਹਾਰ ਰੁੱਤ ਵਿਚ, ਮੈਂਟਲ ਹੈਲਥ ਕਮਿਸ਼ਨ ਆਫ ਕੈਨੇਡਾ ਦੀ ਭਾਈਵਾਲੀ ਨਾਲ, ਅਸੀਂ ਸਟਰੀਟਾਂ ਉੱਪਰ ਰਹਿੰਦੇ 100 ਤੋਂ ਜ਼ਿਆਦਾ ਲੋਕਾਂ ਨੂੰ ਬੌਸਮੈਨ ਹੋਟਲ ਵਿਖੇ ਰਿਹਾਇਸ਼ ਤੱਕ ਪਹੁੰਚ ਅਤੇ ਦਿਨ ਦੇ 24 ਘੰਟੇ ਹਫਤੇ ਦੇ ਸੱਤੇ ਦਿਨ ਸਿਹਤ ਸੇਵਾਵਾਂ ਪ੍ਰਦਾਨ ਕਰਾਂਗੇ।

ਵੈਨਕੂਵਰ ਵਿਚ ਬੇਘਰਪੁਣੇ ਦੇ ਚੱਕਰ ਨੂੰ ਤੋੜਨ ਵਿਚ ਲੋਕਾਂ ਦੀ ਮਦਦ ਕਰਨ ਲਈ ਬਹੁਤ ਸਾਰਾ ਚੰਗਾ ਕੰਮ ਕੀਤਾ ਜਾ ਰਿਹਾ ਹੈ (http://vancouver.ca/commsvcs/housing/index.htm ਨਾਲ ਲਿੰਕ)। ਇਹ ਸੌਖਾ ਨਹੀਂ ਹੋਣਾ, ਪਰ ਸਿਟੀ ਹਾਲ ਉਹ ਹਰ ਚੀਜ਼ ਕਰਨ ਲਈ ਵਚਨਬੱਧ ਹੈ ਜਿਹੜੀ ਅਸੀਂ ਵੈਨਕੂਵਰ ਵਿਚ ਸਟਰੀਟਾਂ ਉਪਰਲੇ ਬੇਘਰਪੁਣੇ ਨੂੰ ਖਤਮ ਕਰਨ ਦੇ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਲਈ ਕਰ ਸਕਦੇ ਹਾਂ।

ਵੈਨਕੂਵਰ ਨੂੰ ‘ਹਰਿਆਵਲੇ’ ਦੇ ਤੌਰ `ਤੇ ਜਾਣਿਆ ਜਾਂਦਾ ਹੈ। ਦੁਨੀਆਂ ਵਿਚ ਸਭ ਤੋਂ ਜ਼ਿਆਦਾ ਰਹਿਣਯੋਗ ਸ਼ਹਿਰਾਂ ਵਿਚ ਲਗਾਤਾਰ ਦਰਜਾ ਹਾਸਲ ਕਰਨ ਵਾਲੇ ਸਾਡੇ ਸ਼ਹਿਰ ਕੋਲ, ਇਕ ਦੂਜੇ ਤੋਂ ਸਿਰਫ ਮਿੰਟਾਂ ਦੇ ਫਾਸਲੇ `ਤੇ ਹੀ ਜੰਗਲ, ਬੀਚਾਂ ਅਤੇ ਪਹਾੜ ਹਨ। ਆਪਣੇ ਕੁਦਰਤੀ ਵਾਤਾਵਰਣ ਨੂੰ ਬਚਾਉਣ ਲਈ ਜਿਹੜਾ ਕੰਮ ਅਸੀਂ ਕੀਤਾ ਹੈ, ਸਾਨੂੰ ਉਸ `ਤੇ ਮਾਣ ਹੈ – ਇਹ ਉਨ੍ਹਾਂ ਕਾਰਨਾਂ ਵਿੱਚੋਂ ਇਕ ਹੈ ਜਿਸ ਕਰਕੇ ਵੈਨਕੂਵਰ ਰਹਿਣ ਲਈ ਇੰਨੀ ਲੋਕ ਪਿਆਰੀ ਥਾਂ ਹੈ।

ਪਰ ਅਸੀਂ ਪੱਕੇ ਦਰਜੇ ਨਾਲ ਹੀ ਸੰਤੁਸ਼ਟ ਨਹੀਂ ਹਾਂ। ਦੁਨੀਆਂ ਭਰ ਵਿਚ ਸਾਨੂੰ ਵਾਤਾਵਰਣ ਨਾਲ ਸੰਬੰਧਿਤ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਰਕੇ ਹੀ ਅਸੀਂ ਉਦਾਹਰਣ ਵਾਂਗ ਅਗਵਾਈ ਕਰ ਰਹੇ ਹਾਂ ਅਤੇ ਨਵਾਂ ਰਿਵਾਜ ਤੋਰ ਰਹੇ ਹਾਂ।

ਫਰਵਰੀ 2009 ਵਿਚ, ਅਸੀਂ ਗਰੀਨਇਸਟ ਸਿਟੀ ਐਕਸ਼ਨ ਟੀਮ (http://vancouver.ca/greenestcity/index.htm ਨਾਲ ਲਿੰਕ) ਬਣਾਈ, ਜਿਸ ਵਿਚ ਦੁਨੀਆਂ ਦੇ ਸਭ ਤੋਂ ਵਧੀਆ ਵਾਤਾਵਰਣ ਵਿਚ ਮਾਹਰ ਲੋਕ ਸ਼ਾਮਲ ਕੀਤੇ ਗਏ। ਉਨ੍ਹਾਂ ਦਾ ਕੰਮ, ਵਾਤਾਵਰਣ ਨਾਲ ਸੰਬੰਧਿਤ ਆਪਣੀ ਕਾਰਗੁਜ਼ਾਰੀ ਸੁਧਾਰਨ ਵਿਚ ਵੈਨਕੂਵਰ ਲਈ ਥੋੜ੍ਹੇ ਅਤੇ ਲੰਮੇ ਸਮੇਂ ਲਈ ਸਿਫਾਰਸ਼ਾਂ ਕਰਨਾ ਸੀ।

ਅਸੀਂ ਉਨ੍ਹਾਂ ਦੀ ਸਲਾਹ ਲੈ ਰਹੇ ਹਾਂ ਅਤੇ ਤੇਜ਼ੀ ਨਾਲ ਅਗਾਂਹ ਵਧ ਰਹੇ ਹਾਂ – ਦੁਨੀਆਂ ਦਾ ਸਭ ਤੋਂ ਹਰਿਆਵਲਾ ਸ਼ਹਿਰ ਬਣਨ ਲਈ ਵੈਨਕੂਵਰ ਕੋਲ ਹੁਣ ਇਕ ਦਸ-ਸਾਲਾ ਯੋਜਨਾ ਹੈ (http://vancouver.ca/greenestcity/PDF/Vancouver2020-ABrightGreenFuture.pdf ਨਾਲ ਲਿੰਕ)। ਐਨਰਜੀ (ਊਰਜਾ) ਦੀ ਬੱਚਤ ਕਰਨ ਵਾਲੀਆਂ ਇਮਾਰਤਾਂ। ਸਾਫ ਹਵਾ ਅਤੇ ਪਾਣੀ। ਸੁਰੱਖਿਅਤ, ਪਹੁੰਚਯੋਗ ਤੁਰਨਾ ਅਤੇ ਸਾਈਕਲ ਚਲਾਉਣਾ। ਗਰੀਨਹਾਊਸ ਗੈਸ ਵਿਚ ਮਹੱਤਵਪੂਰਨ ਕਟੌਤੀਆਂ। ਅਸੀਂ ਚਾਹੁੰਦੇ ਹਾਂ ਕਿ ਵੈਨਕੂਵਰ ਅਜਿਹੇ ਮਿਆਰ ਤਹਿ ਕਰੇ ਜਿਨ੍ਹਾਂ ਦੀ ਹੋਰ ਸ਼ਹਿਰ ਚਾਹਨਾ ਕਰਨ।

ਹਰਿਆਵਲੇ ਰਾਹ ਪੈਣਾ ਕੇਵਲ ਵਾਤਾਵਰਣ ਲਈ ਹੀ ਚੰਗਾ ਨਹੀਂ ਹੈ –ਇਹ ਕਾਰੋਬਾਰ ਲਈ ਵੀ ਚੰਗਾ ਹੈ। ਦੁਨੀਆਂ ਭਰ ਵਿਚ, ਅਸੀਂ ਜ਼ਿਆਦਾ ਕਾਰਗਰ ਅਤੇ ਜਾਰੀ ਰਹਿਣ ਯੋਗ ਇਕੌਨਮੀ ਵੱਲ ਭੁਚਾਲ ਵਰਗੀ ਤਬਦੀਲੀ ਦੇਖ ਰਹੇ ਹਾਂ। 2008 ਵਿਚ, ਕਲੀਨ ਐਨਰਜੀ (ਸਾਫ ਊਰਜਾ) ਲਈ ਦੁਨੀਆਂ ਭਰ ਵਿਚ ਲਗਾਈ ਜਾਣ ਵਾਲੀ ਰਕਮ, ਧਰਤੀ ਹੇਠਲੇ ਬਾਲਣਾਂ (ਫੋਸਿਲ ਫਿਊਲਜ਼) `ਤੇ ਲਗਾਈ ਜਾਣ ਵਾਲੀ ਰਕਮ ਨਾਲੋਂ ਵਧ ਗਈ ਹੈ। ਯੂ ਐੱਨ ਦਾ ਅੰਦਾਜ਼ਾ ਹੈ ਕਿ ਦੁਨੀਆਂ ਭਰ ਵਿਚ ਬਦਲਣਯੋਗ ਐਨਰਜੀ ਸੈਕਟਰ ਵਿਚ ਪਹਿਲਾਂ ਹੀ 2.3 ਮਿਲੀਅਨ ਲੋਕ ਕੰਮ ਕਰ ਰਹੇ ਹਨ।

ਹਰ ਪਾਸੇ ਸਰਕਾਰਾਂ ਇਸ `ਤੇ ਪਕੜ ਵਧਾ ਰਹੀਆਂ ਹਨ। ਚੀਨ, ਅਗਲੇ ਦਸ ਸਾਲਾਂ ਵਿਚ, ਕਲੀਨ ਐਨਰਜੀ ਵਿਚ 440-660 ਬਿਲੀਅਨ ਡਾਲਰ ਦਾ ਪੂੰਜੀ-ਨਿਵੇਸ਼ ਕਰ ਰਿਹਾ ਹੈ। ਇਕੌਨਮੀ ਨੂੰ ਤੇਜ਼ ਕਰਨ ਦੇ ਅਮਰੀਕਾ ਦੇ ਤਾਜ਼ਾ ਬਿੱਲਾਂ ਵਿੱਚੋਂ ਇਕੱਲੇ ਇਕ ਨੇ ਹੀ ਕਲੀਨ ਐਨਰਜੀ ਵਿਚ 100 ਬਿਲੀਅਨ ਡਾਲਰ ਦਾ ਪੂੰਜੀ-ਨਿਵੇਸ਼ ਕੀਤਾ ਹੈ। ਹਰੀ ਇਕੌਨਮੀ ਵੈਨਕੂਵਰ ਨੂੰ ਇਕ ਵੱਡਾ ਮੌਕਾ ਦਿੰਦੀ ਹੈ।

ਸਾਡੇ ਸ਼ਹਿਰ ਕੋਲ ਕਲੀਨ-ਟੈੱਕ, ਡਿਜੀਟਲ ਮੀਡੀਆ, ਅਤੇ ਹਰਿਆਵਲੀਆਂ ਇਮਾਰਤਾਂ ਦੀਆਂ ਇੰਡਸਟਰੀਆਂ ਵਰਗੇ ਉੱਭਰ ਰਹੇ ਖੇਤਰਾਂ ਵਿਚ ਤੇਜ਼ੀ ਨਾਲ ਵਧ ਰਹੇ ਸਮੂਹ ਹਨ। ਵਿਸ਼ਵਵਿਆਪੀ ਮੰਦਵਾੜੇ ਦੇ ਬਾਵਜੂਦ ਇਨ੍ਹਾਂ ਇੰਡਸਟਰੀਆਂ ਨੇ ਬਹੁਤ ਤਰੱਕੀ ਕੀਤੀ ਹੈ – ਪੂੰਜੀ ਨਿਵੇਸ਼ ਅਤੇ ਜੌਬਾਂ ਵਧ ਰਹੀਆਂ ਹਨ ਜਦ ਕਿ ਰਵਾਇਤੀ ਇੰਡਸਟਰੀਆਂ ਬੰਦ ਹੋ ਰਹੀਆਂ ਹਨ।

ਇਨ੍ਹਾਂ ਹਰਿਆਵਲੀਆਂ ਇੰਡਸਟਰੀਆਂ ਨੂੰ ਖਿੱਚਣ ਅਤੇ ਵਧਾਉਣ ਨਾਲ ਸਾਡੇ ਸ਼ਹਿਰ ਅਤੇ ਇਲਾਕੇ ਵਿਚਲੇ ਹਰ ਹੋਰ ਖੇਤਰ ਨੂੰ ਬਹੁਤ ਵੱਡਾ ਫਾਇਦਾ ਹੁੰਦਾ ਹੈ। ਇਸ ਕਰਕੇ ਹੀ ਅਸੀਂ 2010 ਸਰਦੀਆਂ ਦੀਆਂ ਗੇਮਾਂ ਨੂੰ ਵੈਨਕੂਵਰ ਨੂੰ ਨਕਸ਼ੇ `ਤੇ ਲਿਆਉਣ ਦੇ ਇਕ ਤਰੀਕੇ ਦੇ ਮੌਕੇ ਵਜੋਂ ਵਰਤ ਰਹੇ ਹਾਂ। ਵੈਨਕੂਵਰ ਗਰੀਨ ਕੈਪੀਟਲ ਦੇ ਆਪਣੇ ਨਵੇਂ ਕਾਰੋਬਾਰੀ ਬਰਾਂਡ ਨਾਲ (http://vancouver.ca/greencapital/index.htm ਨਾਲ ਲਿੰਕ) ਅਸੀਂ ਆਪਣੇ ਸਥਾਨਕ ਕਾਰੋਬਾਰਾਂ ਨੂੰ ਮਜ਼ਬੂਤ ਕਰਨ ਅਤੇ ਇਨ੍ਹਾਂ ਨੂੰ ਵਧਾਉਣ ਲਈ ਗੇਮਾਂ ਦੇ ਜ਼ਿੰਦਗੀ ਵਿਚ ਇਕ ਵਾਰੀ ਮਿਲਣ ਵਾਲੇ ਆਰਥਿਕ ਵਿਕਾਸ ਦੇ ਸੰਭਾਵੀ ਫਾਇਦਿਆਂ ਦਾ ਪਤਾ ਲਾ ਰਹੇ ਹਾਂ। ਅਸੀਂ ਆਪਣੇ ਸਭ ਤੋਂ ਵਧੀਆ ਅਤੇ ਮਸ਼ਹੂਰ ਹਰਿਆਵਲੇ ਕਾਰੋਬਾਰਾਂ ਨੂੰ ਪੇਸ਼ ਕਰ ਰਹੇ ਹਾਂ ਅਤੇ ਵੈਨਕੂਵਰ ਵਿਚ ਕਾਰੋਬਾਰ ਸਥਾਪਤ ਕਰਨ ਲਈ ਅੰਤਰਰਾਸ਼ਟਰੀ ਕੰਪਨੀਆਂ ਨੂੰ ਨਿਸ਼ਾਨਾ ਬਣਾ ਰਹੇ ਹਾਂ।

ਆਪਣੀਆਂ ਖਾਸ ਮਜ਼ਬੂਤੀਆਂ `ਤੇ ਉਸਾਰੀ ਕਰਕੇ – ਚੰਗੀ ਪੜ੍ਹੀ ਲਿਖੀ ਭਿੰਨਤਾ ਵਾਲੀ ਆਬਾਦੀ, ਦੰਗ ਕਰਨ ਵਾਲਾ ਕੁਦਰਤੀ ਵਾਤਾਵਰਣ ਅਤੇ ਨਵੀਂਆਂ ਕਾਢਾਂ ਅਤੇ ਉੱਦਮਤਾ ਦੀ ਰਵਾਇਤ – ਅਸੀਂ ਬਿਹਤਰ ਭਵਿੱਖ ਯਕੀਨੀ ਬਣਾ ਸਕਦੇ ਹਾਂ ਅਤੇ ਅੱਜ ਦਰਪੇਸ਼ ਵਾਤਾਵਰਣਕ ਅਤੇ ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰ ਸਕਦੇ ਹਾਂ।